| Publisher |
Q FORD |
| Publication Year |
2019 |
| ISBN-13 |
9789390718115 |
| ISBN-10 |
9390718112 |
| Binding |
Paperback |
| Edition |
First |
| Number of Pages |
132 Pages |
| Language |
(Punjabi) |
| Dimensions (Cms) |
22 X 14 X 1 |
| Weight (grms) |
180 |
ਅਸੀਂ ਕਾਮ ਨੂੰ ਸਿਵਾਏ ਮਾੜੇ ਸਬਦਾਂ ਦੇ ਅੱਜ ਤੱਕ ਕੋਈ ਦੂਜਾ ਸਨਮਾਨ ਨਹੀਂ ਦਿੱਤਾ | ਅਸੀਂ ਤਾਂ ਇਸ ਤੇ ਗੱਲ ਕਰਨ ਤੋਂ ਵੀ ਡਰਦੇ ਹਾਂ | ਅਸੀਂ ਇਸ ਨੂੰ ਇਸ ਤਰ੍ਹਾਂ ਛਿਪਾ ਕੇ ਰੱਖ ਦਿੱਤਾ ਹੈ, ਜਿਵੇਂ ਇਹ ਹੈ ਨਹੀਂ, ਜਿਵੇਂ ਜੀਵਨ ਵਿੱਚ ਇਸ ਦਾ ਕੋਈ ਸਥਾਨ ਹੈ ਹੀ ਨਹੀਂ | ਜਦਕਿ ਸੱਚਾਈ ਤਾਂ ਇਹ ਹੈ ਕਿ ਇਸ ਤੋਂ ਵਧੇਰੇ ਮਹੱਤਵਪੂਰਨ ਮਨੁੱਖ ਦੇ ਜੀਵਨ ਵਿੱਚ ਹੋਰ ਕੁੱਝ ਵੀ ਨਹੀਂ ਹੈ, ਪਰੰਤੂ ਇਸ ਨੂੰ ਛਿਪਾਇਆ ਗਿਆ ਹੈ, ਇਸ ਨੂੰ ਦਬਾਇਆ ਗਿਆ ਹੈ | ਨਤੀਜੇ ਵਜੋਂ ਮਨੁੱਖ ਕਾਮ ਤੋਂ ਮੁਕਤ ਨਹੀਂ ਹੋ ਪਾਇਆ, ਬਲਕਿ ਮਨੁੱਖ ਹੋਰਵੀ ਬੁਰੀ ਤਰ੍ਹਾਂ ਨਾਲ ਕਾਮ ਤੋਂ ਗ੍ਰਸਿਤ ਹੋ ਗਿਆ ਹੈ | ਕਾਮ, ਜੋ ਕਿ ਸਾਰੇ ਸੰਸਾਰ ਵਿੱਚ ਉੱਤਪਤੀ ਦਾ ਇਕਮਾਤਰ ਮਾਧਿਅਮ ਹੈ, ਦੇ ਵਿਸ਼ੇ ਵਿੱਚ ਜੋ ਵੀ ਗਲਤਫਹਿਮੀਆਂ ਫੈਲਾਈਆਂ ਗਈਆਂ ਹਨ, ਇਸ ਦੇ ਪ੍ਰਤੀ ਸਾਡੀ ਅਗਿਆਨਤਾ ਦੀ ਸੂਚਨਾ ਦਿੰਦੀ ਹੈ | ਸਾਡੇ ਦੁਆਰਾ ਪ੍ਰੇਮ ਦੇ ਰਾਹ ਵਿੱਚ ਖੜੀ ਕੀਤੀ ਗਈ ਮੁਸ਼ਕਿਲਾਂ ਜੇਕਰ ਹਟਾ ਦਿੱਤੀਆਂ ਜਾਣ ਤਾਂ ਪ੍ਰੇਮ ਦੀ ਧਾਰਾ ਨੂੰ ਪਰਮਾਤਮਾ ਤੱਕ ਪਹੁੰਚਣ ਤੋਂ ਕੌਣ ਰੋਕ ਸਕਦਾ ਹੈ ? ਪਰੰਤੂ ਅਸੀਂ ਇਸ ਦੇ ਬਾਰੇ ਜਾਣਨਾ-ਸਮਝਣਾ ਹੀ ਨਹੀਂ ਚਾਹੁੰਦੇ | ਸਾਡੇ ਵਿੱਚ ਇਸ ਵਿਸ਼ੇ ਤੇ ਗੱਲ ਕਰਨਦੀ ਹਿੰਮਤ ਹੀ ਨਹੀਂ ਹੈ | ਇਹ ਕਿਸ ਤਰ੍ਹਾਂ ਦਾ ਡਰ ਹੈ ਜੋ ਸਾਨੂੰ ਸੱਚਾਈ ਤੱਕ ਪਹੁੰਚਣ ਤੋਂ ਰੋਕ ਰਿਹਾ ਹੈ ?
ਜ਼ਰੂਰਤ ਹੈ ਸਵੀਕਾਰ ਦੀ, ਨਾ ਕਿ ਵਿਰੋਧ ਅਤੇ ਦਮਨ ਦੀ | ਸਵੀਕਾਰ ਦੀ ਡੂੰਘਿਆਈ ਜਿੰਨੀ ਵਧੇਰੇ ਹੋਵੇਗੀ ਮਨੁੱਖਤਾ ਉਨੇ ਹੀ ਉੱਚੇ ਪੱਧਰ ਤੇ ਹੋਵੇਗੀ | ਅਗਿਆਨਤਾ ਦੇ ਨਾਲ ਦਮਨ ਕਰਨ ਦੀ ਪ੍ਰਵਿਰਤੀ ਵੀ ਵੱਧਦੀ ਹੈ ਤੇ ਦਮਨ ਦੇ ਨਤੀਜੇ ਕਦੇ ਵੀ ਫਲਦਾਈ ਅਤੇ ਗੁਣਕਾਰੀ ਨਹੀਂ ਹੁੰਦੇ | ਕਾਮ ਮਨੁੱਖੀ ਜੀਵਨ ਦੀ ਸਭਤੋਂ ਵੱਡੀ ਉਰਜਾ ਹੈ | ਇਸ ਨੂੰ ਰੋਕਣਨਾਲ ਕੁੱਝ ਵੀ ਹਾਸਲ ਨਹੀਂ ਹੋਵੇਗਾ | ਬਲਕਿ ਸਾਨੂੰ ਇਸ ਦਾ ਰੂਪਾਂਤਰਣ ਪਰਮਚੇਤਨਾ ਦੇ ਰੂਪ ਵਿੱਚ ਕਰਨਾ ਹੋਵੇਗਾ |
Osho
Osho is an Indian mystic and philosopher. He has spoken on major spiritual traditions including Jainism, Hinduism, Hassidism, Tantrism, Christianity, Buddhism, on a variety of Eastern and Western mystics and on sacred scriptures such as the Upanishads.
Osho
Q FORD